ਸਹੀ ਰੀਅਲਟਰ ਦੀ ਭਾਲ ਕਰਨ ਵਾਸਤੇ ਤੁਹਾਡੀ ਮਦਦ ਲਈ ਦਸ ਕਦਮ

ਘਰ ਖ਼ਰੀਦਣਾ ਜਾਂ ਵੇਚਣਾ ਇੱਕ ਵੱਡਾ ਮਾਲੀ ਫੈਸਲਾ ਹੁੰਦਾ ਹੈ। ਤੁਹਾਡਾ ਰੀਅਲਟਰ ਇੱਕ ਭਰੋਸੇਯੋਗ ਸਲਾਹਕਾਰ ਬਣ ਕੇ ਘਰ ਖ਼ਰੀਦਣ ਜਾਂ ਵੇਚਣ ਦੀ ਪੂਰੀ ਪ੍ਰਕ੍ਰਿਆ ਦੌਰਾਨ ਤੁਹਾਡਾ ਮਾਰਗ-ਦਰਸ਼ਕ ਬਣਦਾ ਹੈ। 

ਇਸ ਕਰਕੇ ਆਪਣੇ ਵਾਸਤੇ ਸਹੀ ਰੀਅਲਟਰ ਚੁਣਨ ਲਈ ਸਮਾਂ ਕੱਢਣਾ ਮਹੱਤਵਪੂਰਣ ਹੈ।

ਪਰ ਤੁਸੀਂ ਆਪਣੇ ਵਾਸਤੇ ਸਹੀ ਰੀਅਲਟਰ ਲੱਭਣਾ ਕਿਵੇਂ ਹੈ? ਮਦਦ ਲਈ ਇਹ ਦਸ ਕਦਮ ਪੇਸ਼ ਹਨ।

1. ਪਰਿਵਾਰ, ਦੋਸਤਾਂ ਅਤੇ ਹੋਰ ਲੋਕਾਂ ਨੂੰ ਪੁੱਛੋ

ਪਰਿਵਾਰ ਅਤੇ ਦੋਸਤਾਂ ਨੂੰ ਇਹ ਪੁੱਛ ਕੇ ਸ਼ੁਰੂਆਤ ਕਰੋ ਕਿ ਉਹ ਪਹਿਲਾਂ ਕਿਸ ਰੀਅਲਟਰ ਦੀਆਂ ਸੇਵਾਵਾਂ ਲੈ ਚੁੱਕੇ ਹਨ। ਪਰ ਸਿਰਫ਼ ਇੱਥੇ ਨਾ ਰੁਕੋ। ਆਪਣੀ ਕਮਿਊਨਿਟੀ ਦੇ ਲੋਕਾਂ ਨਾਲ ਗੱਲਬਾਤ ਕਰਕੇ ਵੀ ਪਤਾ ਕਰੋ ਕਿ ਉਨ੍ਹਾਂ ਨੇ ਪਹਿਲਾਂ ਕਿਹੜੇ ਰੀਅਲਟਰਾਂ ਦੀਆਂ ਸੇਵਾਵਾਂ ਲਈਆਂ ਸਨ। ਆਪਣੀ ਖੋਜ ਦਾ ਦਾਇਰਾ ਵਿਸ਼ਾਲ ਕਰਨ ਨਾਲ ਅਜਿਹਾ ਰੀਅਲਟਰ ਲੱਭਣ ਦੇ ਆਸਾਰ ਵਧ ਜਾਣਗੇ ਜਿਸ ਨੂੰ ਤੁਹਾਡੀਆਂ ਜ਼ਰੂਰਤਾਂ ਦੀ ਸਮਝ ਹੋਵੇਗੀ।

ਯਾਦ ਰੱਖੋ: ਰੀਅਲ ਇਸਟੇਟ ਖ਼ਰੀਦਣੀ ਜਾਂ ਵੇਚਣੀ ਇੱਕ ਮਹੱਤਵਪੂਰਣ ਫੈਸਲਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਰੀਅਲਟਰ ਨੂੰ ਹੀ ਚੁਣੋ ਜਿਸ ਨਾਲ ਤੁਸੀਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ – ਇਸ ਲਈ ਲੋੜੀਂਦਾ ਸਮਾਂ ਲਗਾਓ, ਢੁਕਵੇਂ ਸਵਾਲ ਪੁੱਛੋ ਅਤੇ ਆਪਣੇ ਲਈ ਸਹੀ ਰੀਅਲਟਰ ਚੁਣਨ ਦਾ ਫੈਸਲਾ ਸਿਆਣਪ ਨਾਲ ਲਉ।

2. ਆਂਢ-ਗੁਆਂਢ ਦਾ ਅਧਿਐਨ ਕਰੋ

ਤੁਸੀਂ ਜਿਸ ਇਲਾਕੇ ਵਿੱਚ ਘਰ ਖ਼ਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਉੱਥੇ “For Sale” ਦੇ ਸਾਈਨਾਂ ਵੱਲ ਧਿਆਨ ਦਿਓ ਅਤੇ ਆਂਢ-ਗੁਆਂਢ ਦੇ ਸਰਗਰਮ ਰੀਅਲ ਇਸਟੇਟ ਦਫ਼ਤਰਾਂ ਵਿਖੇ ਜਾਓ।

3. ਇਹ ਜਾਣੋ ਕਿ ਤੁਹਾਡਾ ਰੀਅਲਟਰ ਕਿਵੇਂ ਤੁਹਾਡੀ ਮਦਦ ਕਰ ਸਕਦਾ ਹੈ

ਰੀਅਲਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਤੁਹਾਨੂੰ ਮਿਲਣ ਵਾਲਾ ਫਾਇਦਾ ਇਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਸਰਵਿਸ, ਜਾਣਕਾਰੀ ਅਤੇ ਸੁਰੱਖਿਆ।

ਸਹੀ ਰੀਅਲਟਰ ਘਰ ਖ਼ਰੀਦਣ ਜਾਂ ਵੇਚਣ ਦੇ ਅਨੁਭਵ ਵਿੱਚ ਨਿਸ਼ਚਿਤਤਾ ਅਤੇ ਮੁਕਾਬਲਾ ਲੈ ਆਉਂਦਾ ਹੈ। ਉਸ ਨੂੰ ਕੌਨਟ੍ਰੈਕਟ ਸੰਬੰਧੀ ਸੌਦੇਬਾਜ਼ੀ ਅਤੇ ਇੱਕ ਤੋਂ ਵੱਧ ਆਫ਼ਰ ਵਾਲੀ ਸਥਿਤੀ ਨਾਲ ਨਜਿੱਠਣ ਦਾ ਹੁਨਰ ਹੁੰਦਾ ਹੈ ਅਤੇ ਉਸ ਨੂੰ ਰੀਅਲ ਇਸਟੇਟ ਸੰਬੰਧੀ ਨੈਤਿਕਤਾ ਅਤੇ ਕਾਨੂੰਨ ਦੀ ਸਿਖਲਾਈ ਪ੍ਰਾਪਤ ਹੁੰਦੀ ਹੈ। ਉਸ ਵੱਲੋਂ ਹੇਠ ਲਿਖੇ ਕਾਰਜ ਵੀ ਕੀਤੇ ਜਾ ਸਕਦੇ ਹਨ:

  • ਸੌਦੇਬਾਜ਼ੀ ਦੀ ਵਧੀਆ ਕਾਰਜਨੀਤੀ ਅਪਣਾਉਣ ਵਿੱਚ ਤੁਹਾਡੀ ਮਦਦ;
  • MLS® ਸਿਸਟਮ ਵਿੱਚੋਂ ਤੁਹਾਨੂੰ ਰੀਅਲ ਇਸਟੇਟ ਦੇ ਸਭ ਤੋਂ ਢੁਕਵੇਂ ਅਤੇ ਵਿਸਤ੍ਰਤ ਅੰਕੜੇ ਪ੍ਰਦਾਨ ਕਰਨੇ;
  • ਮਾਰਕੀਟ ਦੇ ਇਤਿਹਾਸਕ ਅਤੇ ਮੌਜੂਦਾ ਰੁਝਾਨਾਂ ਦਾ ਜਾਇਜ਼ਾ ਲੈਣਾ;
  • ਫ਼ਾਰਮ ਭਰਨ ਵਿੱਚ ਸਹਾਇਤਾ ਕਰਨੀ;
  • ਹੋਰ ਪ੍ਰੋਫ਼ੈਸ਼ਨਲ ਵਿਅਕਤੀਆਂ ਬਾਰੇ ਦੱਸਣਾ, ਜਿਵੇਂ ਕਿ ਸਰਟੀਫ਼ਾਇਡ ਹੋਮ ਇੰਸਪੈਕਟਰ, ਨੋਟਰੀ, ਇੰਸ਼ੋਰੈਂਸ ਏਜੰਟ, ਮੂਵਰ ਜਾਂ ਕੌਨਟ੍ਰੈਕਟਰ।

4. ਆਪਣੀਆਂ ਜ਼ਰੂਰਤਾਂ ਬਾਰੇ ਜਾਣੋ

ਸਾਡੀਆਂ ਸਭ ਦੀਆਂ ਜ਼ਰੂਰਤਾਂ, ਬੱਜਟ ਅਤੇ ਉਮੀਦਾਂ ਵੱਖ-ਵੱਖ ਹੁੰਦੀਆਂ ਹਨ। ਤਜਰਬੇਕਾਰ ਰੀਅਲ ਇਸਟੇਟ ਨਿਵੇਸ਼ਕ ਦੀ ਤੁਲਨਾ ਵਿੱਚ ਪਹਿਲੀ ਵਾਰੀ ਘਰ ਖ਼ਰੀਦਣ ਵਾਲੇ ਵਿਅਕਤੀ ਨੂੰ ਵਖਰੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ। ਇਹ ਸੋਚੋ ਕਿ ਤੁਹਾਨੂੰ ਕਿਹੜੀ ਮੁਹਾਰਤ ਅਤੇ ਜਾਣਕਾਰੀ ਦੀ ਕਮੀ ਹੈ ਅਤੇ ਤੁਹਾਨੂੰ ਆਪਣੇ ਰੀਅਲਟਰ ਤੋਂ ਕਿਹੜੀਆਂ ਸੇਵਾਵਾਂ ਅਤੇ ਖ਼ਾਸ ਜਾਣਕਾਰੀ ਦੀ ਲੋੜ ਹੈ।

5. ਅਜਿਹਾ ਰੀਅਲਟਰ ਲੱਭੋ ਜਿਸ ਨੂੰ ਉਨ੍ਹਾਂ ਸੇਵਾਵਾਂ ਅਤੇ ਜਾਣਕਾਰੀ ਵਿੱਚ ਮੁਹਾਰਤ ਹੈ ਜਿਨ੍ਹਾਂ ਸੇਵਾਵਾਂ ਅਤੇ ਜਾਣਕਾਰੀ ਦੀ ਤੁਹਾਨੂੰ ਲੋੜ ਹੈ

ਆਮ ਤੌਰ ’ਤੇ ਰੀਅਲਟਰ ਵਿਸ਼ੇਸ਼ ਕਿਸਮ ਦੀਆਂ ਪ੍ਰਾਪਰਟੀਆਂ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਵੱਖੋ-ਵੱਖਰੀ ਮੁਹਾਰਤ ਹੁੰਦੀ ਹੈ। ਕਈਆਂ ਦੀ ਮੁਹਾਰਤ ਘਰਾਂ ਦੀਆਂ ਜਾਂ ਕਾਰ-ਵਿਹਾਰ ਦੀਆਂ ਕਿਸਮਾਂ ਮੁਤਾਬਕ ਹੁੰਦੀ ਹੈ। ਕੁਝ ਰੀਅਲਟਰ ਕੌਂਡੋ, ਵੇਕੇਸ਼ਨ ਪ੍ਰਾਪਰਟੀਆਂ, ਨਾਲ ਲਗਦੀਆਂ ਜ਼ਮੀਨਾਂ ਦਾ ਇਕੱਠਾ ਸੌਦਾ ਕਰਵਾਉਣ (ਲੈਂਡ ਅਸੈਂਬਲੀ ਡੀਲਜ਼), ਵਾਟਰਫ਼ਰੰਟ ਘਰਾਂ, ਇਨਵੈਸਟਮੈਂਟ ਪ੍ਰਾਪਰਟੀਆਂ, ਕਿਰਾਏ ਵਾਲੀਆਂ ਪ੍ਰਾਪਰਟੀਆਂ ਅਤੇ ਹੋਰ ਕਿਸਮਾਂ ਵੱਲ ਧਿਆਨ ਦਿੰਦੇ ਹਨ।
ਜਦੋਂ ਤੁਸੀਂ ਆਪਣੇ ਸੰਭਾਵੀ ਰੀਅਲਟਰ ਨਾਲ ਗੱਲ ਕਰੋ ਤਾਂ ਉਸ ਨੂੰ ਪੁੱਛੋ ਕਿ ਉਹ ਕਿੱਥੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਕੀ ਮੁਹਾਰਤ ਹੈ।

6. ਇਹ ਸਮਝੋ ਕਿ ਰੀਅਲਟਰ ਦੀਆਂ ਸੇਵਾਵਾਂ ਲੈਣ ਨਾਲ ਤੁਸੀਂ ਕਿਵੇਂ ਸੁਰੱਖਿਅਤ ਰਹਿੰਦੇ ਹੋ

ਰੀਅਲਟਰ ਦੀਆਂ ਸੇਵਾਵਾਂ ਲੈਣ ਦੌਰਾਨ, ਪ੍ਰਾਪਰਟੀ ਖ਼ਰੀਦਣ ਜਾਂ ਵੇਚਣ ਦੇ ਹਰ ਪੜਾਅ ’ਤੇ ਆਮ ਲੋਕਾਂ ਦੀ ਰਾਖੀ ਕਰਨ ਵਾਲੀ, ਚੰਗੀ ਤਰ੍ਹਾਂ ਨੇਮਬੱਧ ਕੀਤੀ ਪ੍ਰਣਾਲੀ ਮੌਜੂਦ ਹੁੰਦੀ ਹੈ। ਇਸ ਵਿੱਚ ਕੌਨਟ੍ਰੈਕਟ ਲਿਖਣ ਸਮੇਂ ਖੁੰਝੀ ਹੋਈ ਜਾਣਕਾਰੀ ਜਾਂ ਕੌਨਟ੍ਰੈਕਟ ਵਿੱਚ ਲਿਖੀ ਗ਼ਲਤ ਜਾਣਕਾਰੀ ਤੋਂ ਬਚਾਅ ਲਈ ਇੰਸ਼ੋਰੈਂਸ ਅਤੇ ਤੁਹਾਡੇ ਡਿਪਾਜ਼ਿਟ ਨੂੰ ਸੁਰੱਖਿਅਤ ਰੱਖਣ ਵਾਸਤੇ ਅਸ਼ੋਰੈਂਸ ਫ਼ੰਡ ਸ਼ਾਮਲ ਹੁੰਦਾ ਹੈ। ਨਾਲ ਹੀ, ਜੇ ਤੁਹਾਨੂੰ ਲੱਗੇ ਕਿ ਤੁਹਾਡੇ ਰੀਅਲਟਰ ਨੇ ਆਪਣੀਆਂ ਪੇਸ਼ੇਵਰ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਮੁਤਾਬਕ ਕੰਮ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਕਈ ਤਰ੍ਹਾਂ ਦੇ ਹੋਰ ਹੱਲ ਵੀ ਮੌਜੂਦ ਹੁੰਦੇ ਹਨ।

7. ਆਪਣੇ ਲਈ ਰੀਅਲਟਰ ਚੁਣਨ ਤੋਂ ਪਹਿਲਾਂ ਕੁਝ ਰੀਅਲਟਰਾਂ ਨਾਲ ਗੱਲ ਕਰੋ

ਸਹੀ ਰੀਅਲਟਰ ਉਹ ਹੁੰਦਾ ਹੈ ਜੋ ਤੁਹਾਡੇ ਅੰਦਰ ਵਿਸ਼ਵਾਸ ਜਗਾਏ। ਹੋ ਸਕਦਾ ਹੈ ਕਿ ਤੁਸੀਂ ਆਪਣੇ ਰੀਅਲਟਰ ਦੀਆਂ ਸੇਵਾਵਾਂ ਕੁਝ ਹਫ਼ਤੇ ਜਾਂ ਕਈ ਮਹੀਨਿਆਂ ਤਕ ਲਓ, ਇਸ ਲਈ ਤੁਹਾਨੂੰ ਉਨ੍ਹਾਂ ਨਾਲ ਗੱਲ-ਬਾਤ ਵਿੱਚ ਸੌਖ ਮਹਿਸੂਸ ਹੋਣੀ ਜ਼ਰੂਰੀ ਹੈ। ਰੀਅਲਟਰ ਦੀ ਚੋਣ ਕਰਨ ਤੋਂ ਪਹਿਲਾਂ ਕੁਝ ਰੀਅਲਟਰਾਂ ਨਾਲ ਗੱਲ ਕਰਨ ਤੋਂ ਨਾ ਝਿਜਕੋ। ਇਸ ਗੱਲਬਾਤ ਨੂੰ ਨੌਕਰੀ ਦੇਣ ਲਈ ਕੀਤੀ ਜਾਣ ਵਾਲੀ ਇੰਟਰਵਿਊ ਵਾਂਗ ਲਓ।

8. ਸਹੀ ਸਵਾਲ ਪੁੱਛੋ

ਰੀਅਲਟਰਾਂ ਨੂੰ ਕਹੋ ਕਿ ਤੁਸੀਂ ਉਨ੍ਹਾਂ ਦੀ ਮਾਰਕਿਟਿੰਗ ਕੁਸ਼ਲਤਾ, ਕਾਰਜਨੀਤੀਆਂ, ਵਿੱਦਿਆ ਅਤੇ ਸਿਖਲਾਈ ਅਤੇ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਮਿਆਰ ਬਾਰੇ ਵਿਚਾਰ ਕਰ ਰਹੇ ਹੋ।

9. ਉਮੀਦਾਂ ਸਥਾਪਤ ਕਰੋ

ਆਪਣੀਆਂ ਉਮੀਦਾਂ ਬਾਰੇ ਵਿਸਥਾਰ ਸਹਿਤ ਦੱਸੋ। ਇਸ ਬਾਰੇ ਵਿਚਾਰ-ਵਟਾਂਦਰਾ ਕਰੋ ਕਿ ਤੁਸੀਂ ਕਿਸ ਤਰ੍ਹਾਂ ਸੰਪਰਕ ਵਿੱਚ ਰਹਿਣਾ ਚਾਹੋਗੇ – ਕੀ ਟੈਕਸਟ ਮੈਸੇਜ, ਫ਼ੋਨ ਜਾਂ ਈਮੇਲ ਰਾਹੀਂ ਗੱਲਬਾਤ ਕਰਨੀ ਤੁਹਾਡੇ ਲਈ ਆਸਾਨ ਹੈ? ਤੁਸੀਂ ਕਿੰਨੀ ਛੇਤੀ ਜਵਾਬ ਮਿਲਣ ਦੀ ਉਮੀਦ ਰੱਖੋਗੇ? ਸਾਰੀ ਪ੍ਰਕ੍ਰਿਆ ਦੌਰਾਨ ਤੁਸੀਂ ਉਸ ਨੂੰ ਕਿਸ ਹੱਦ ਤਕ ਸ਼ਾਮਲ ਕਰਨਾ ਚਾਹੋਗੇ?

ਨੁਮਾਇੰਦਗੀ ਦੇ ਕੌਨਟ੍ਰੈਕਟ ਉੱਪਰ ਹਸਤਾਖਰ ਕਰਨ ਤੋਂ ਪਹਿਲਾਂ ਉਮੀਦਾਂ ਸਥਾਪਤ ਕਰਨ ਨਾਲ ਤੁਸੀਂ ਇਹ ਪੱਕਾ ਕਰ ਸਕਦੇ ਹੋ ਕਿ ਤੁਹਾਡੇ ਰੀਅਲਟਰ ਨਾਲ ਤੁਹਾਡਾ ਸੰਬੰਧ ਤੁਹਾਡੀਆਂ ਇੱਛਾਵਾਂ ਮੁਤਾਬਕ ਸਥਾਪਤ ਹੋਵੇ।

10. ਭਾਲ ਸ਼ੁਰੂ ਕਰੋ

ਆਪਣੀਆਂ ਜ਼ਰੂਰਤਾਂ ਬਾਰੇ ਵਿਸਥਾਰ ਸਹਿਤ ਸੋਚਣ ਤੋਂ ਬਾਅਦ ਤੁਸੀਂ ਆਨਲਾਈਨ ਰੀਅਲਟਰ ਸਰਚ ਸੇਵਾ ਰਾਹੀਂ ਆਪਣੀ ਭਾਲ ਸ਼ੁਰੂ ਕਰ ਸਕਦੇ ਹੋ। ਇਸ ਸੇਵਾ ਰਾਹੀਂ ਤੁਸੀਂ ਲੋਕੇਸ਼ਨ, ਭਾਸ਼ਾ, ਪ੍ਰੋਫੈਸ਼ਨਲ ਉਪਾਧੀ, ਮੁਹਾਰਤਾਂ ਅਤੇ ਹੋਰ ਆਧਾਰ ’ਤੇ ਰੀਅਲਟਰ ਲੱਭ ਸਕਦੇ ਹੋ।

ਸਹੀ ਰੀਅਲਟਰ ਚੁਣੋ

ਘਰ ਖ਼ਰੀਦਣ ਜਾਂ ਵੇਚਣ ਦਾ ਆਪਣਾ ਸਫ਼ਰ ਅੱਜ ਹੀ ਸ਼ੁਰੂ ਕਰੋ – ਉਹ REALTOR® ਚੁਣੋ ਜੋ ਤੁਹਾਡੇ ਲਈ ਸਹੀ ਹੈ